Don't Miss

ਪੜ੍ਹੇ-ਲਿਖੇ ਸਟੂਡੈਂਟ ਸੈਂਟਰ ਵਾਸੀ

12804886_1104995146219731_4778943031026251930_n

ਸਾਢੇ ਕ ਅੱਠ ਦਾ ਟੈਮ ਹੁਣਾ ਵਾ
ਸਟੂਡੈਂਟ ਸੈਂਟਰ ਖੜਾ ਹਾਂ ਮੈਂ
ਸਫ਼ਾਈ ਕਰਮੀ, ਸਫ਼ਾਈ ਡਏ ਨੇ ਕਰਨ
ਬੜੇ ਵਧੀਆ ਢੰਗ ਨਾਲ
ਦਿਨ ਚੜਾਅ ਵੱਲ ਹੈ।
ਤੇ ਹਾਂ ਸੱਚ,
ਅਹੀਂ ਅੱਜ ਫੇਰ ਆਵਾਂਗੇ
ਨਿੱਤ ਵਾਂਗ
ਏਸ ਸਫ਼ਾਈ ਨੂੰ ਕਤਲ ਕਰਨ
ਤੇ ਗੰਦ ਪਾਓਣ
ਫੇਰ ਸ਼ਾਮਾਂ ਕ ਜਹੀਆਂ ਨੂੰ
ਲੱਤ ਤੇ ਲੱਤ ਚਾੜ੍ਹ ਕੇ
ਤੂਤ ਥੱਲੇ ਲੱਗੀਆਂ ਖੁਰਸੀਆਂ ਤੇ ਬੈਠੇ ਹੋਵਾਂਗੇ
ਅਤੇ ਚਾਹ ਪੀਂਦੇ ਪੀਂਦੇ
ਆਪੇ ਹੀ ਪਾਏ ਖਲਾਰੇ ਨੂੰ ਵੇਖਾਂਗੇ
ਤੇ ਕਰਾਂਤੀਕਾਰੀ ਗੱਲਾਂ ਕਰਨ ਡਹਿਪਾਂਗੇ
ਅਖੇ,
“ਏ ਤਨਖਾਹ ਕਾਹਦੀ ਲੇਂਦੇ ਨੇ
ਏਨਾ ਗੰਦ ਪਿਆ ਵਾ
ਸਫ਼ਾਈ ਨਈਂ ਕਰਦੇ ਏ”
ਤੇ ਹੋਰ ਬਥੇਰੀਆਂ ਸਮਾਜ ਸੁਧਾਰਕ ਗੱਲਾਂ ਕਰਾਂਗੇ
ਅਹੀਂ ਪੜ੍ਹੇ-ਲਿਖੇ………….ਝੈਲ ਸਿਓਂ ਬੁੱਟਰ

 

10897065_887171264668788_5210440260626023225_n

Harsimran Singh Buttar; Poet, author, engineer, maajhe waala jatt, Batala,

Leave a Reply

Your email address will not be published. Required fields are marked *

*