Don't Miss

ਔਰਤ

Lokman_Sokran_A_photo_Serie_Aurat_a

ਔਰਤ ਦੀ ਜਿੰਦਗੀ ਵਿੱਚ ਕੁਝ ਸਥਿਰ ਹੈ,  ਤਾਂ ਓਹ ਹੈ ਬਦਲਾਵ।

ਸੁਪਨਿਆਂ  ਦਾ ਸਮੁੰਦਰ ਕਦੇ ਫੈਲ ਜਾਂਦਾ ਹੈ,  ਕਦੇ ਰਹਿ ਜਾਂਦਾ ਤਲਾਬ।

 

ਓਸ ਦੇ ਜਨਮ ਤੇ ਕੋਈ ਹੱਸੇ,  ਤੇ ਕੋਈ ਰੋਵੇ।

ਕੀ ਮਾਪਿਆਂ ਦੀ ਵਧਗੀ ਜਿੰਮੇਵਾਰੀ, ਸੋਚਣ ਬਹਿ ਕੇ ਦੋਵੇਂ

 

ਖੰਡ ਖਿਡਾਓਣੇ,  ਗੁੱਡੀਆ ਪੱਟੋਲੇ,  ਇਕ ਦਮ ਹੱਥੋਂ ਖੋਹ ਲਏ।

ਨਾਲ ਪੜਾਈਆਂ,  ਕਾਪਿਆਂ ਕਿਤਾਬਾਂ,  ਪਾਸ ਫੇਲ ਸਭ ਹੋ ਲਏ।

 

ਕਹਿਣ ਲੱਗੇ ਓਸ ਨੂੰ, ਕਿ ਤੇਰਾ ਘਰ ਉਹ ਹੈ।

ਜਿਥੋਂ ਦੀ ਤੂੰ ਜੰਮੀ ਆਈ, ਉਥੇ ਤਾਂ ਬਸ ਮੋਹ ਹੈ।

 

ਐਨਾ ਵੱਡਾ ਬਦਲਾਵ,  ਕਿ ਓਸਦਾ ਘਰ ਹੀ ਬਦਲ ਗਿਆ।

ਮਾਪਿਆਂ ਤੋਂ ਇਲਾਵਾ, ਹੋਰ ਨਾ ਉੱਥੇ ਕੋਈ ਰਿਹਾ।

 

ਕਹਿੰਦੇ ਆਪਣੇ ਘਰ ਰਹਿ ਜਾ ਕੇ,  ਨਿੱਕੀ ਜਿਹੀ ਜਿੰਦ ਨੂੰ

ਨਵੇਂ ਘਰ ਵਹੁਟੀ ਆਈ, ਵਧਾਈ ਸਾਰੇ ਪਿੰਡ ਨੂੰ

 

ਨਵੀਆਂ ਨਵੀਂ ਨਵੀਂ,  ਹੱਸਦੀਤੇ ਸੰਗਦੀ।

ਭੁੱਖ ਲੱਗੇ ਥੋੜੀ ਬਹੁਤੀ, ਪਾਣੀ ਵੀ ਨਾ ਮੰਗਦੀ

 

ਵੱਖੋ ਵੱਖ ਰਿਸ਼ਤੇ,  ਵੱਖ ਰੀਤਾਂ ਬਣਾਉਂਦੇ ਹਨ।

ਕੋਈ ਭਾਭੀ, ਕੋਈ ਚਾਚੀ ਕਹਿ ਕੇ,  ਹੱਸਦੇ ਬੁਲਾਉਂਦੇ ਹਨ।

 

ਰੱਬ ਦੇ ਇਹ ਸੋਹਣੇ ਰੰਗ, ਖਿੜਦੇ ਆਏ ਚਿਰ ਤੋਂ।

ਇਹ ਲੜੀ ਤੁਰੀ ਆਵੇ, ਤੁਰੀ ਆਉਂਦੀ ਧਿਰ ਤੋਂ

 

 

About the Poetess:

sonia

ਚੇਤਨਾ 

Sonia Kanda, Law Student, loves to read , write, travel, art and craft , observes day to day life and writes on it, speaks on offences against women and human rights.

Leave a Reply

Your email address will not be published. Required fields are marked *

*